ਕਿਸਾਨ ਸਰਕਾਰਾਂ ਤੋਂ ਨਾ ਰੱਖਣ ਕੋਈ ਆਸ: ਬੋਨੀ ਅਜਨਾਲਾ - ਫਰੈਂਡਲੀ ਮੈਚ
ਅਜਨਾਲਾ: ਵਿਧਾਨ ਸਭਾ ਖੇਤਰ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੋਨੀ ਅਜਨਾਲਾ ਵੱਲੋਂ ਆਪਣੇ ਪਾਰਟੀ ਦਫ਼ਤਰ ਵਿਖੇ ਵਰਕਰਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਚਰਚਾ ਕੀਤੀ ਗਈ। ਬੋਨੀ ਅਜਨਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਫਰੈਂਡਲੀ ਮੈਚ ਖੇਡ ਰਹੇ ਹਨ ਅਤੇ ਆਪਸ ’ਚ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਉਹਨਾ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਹੈ ਜਿਸ ਕਾਰਨ ਅਜਨਾਲਾ ਵਿੱਚ ਵੀ ਬਾਰਦਾਨੇ ਨੂੰ ਲੈਕੇ ਹੇਰਾਫੇਰੀ ਸ਼ੁਰੂ ਹੋ ਗਈ ਹੈ।