ਮੀਂਹ ਤੋਂ ਕਿਸਾਨ ਇਸ ਤਰ੍ਹਾਂ ਬਚਾਉਣ ਫਸਲਾਂ - ਮੀਂਹ ਦੇ ਕਾਰਨ ਖੇਤਾਂ ਵਿੱਚ ਪਾਣੀ ਖੜਾ
ਫਾਜ਼ਿਲਕਾ: ਕੁਝ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਖੇਤਾਂ ਵਿੱਚ ਪਾਣੀ ਖੜਾ ਹੋ ਗਿਆ ਹੈ ਜਿਸ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈਕੇ ਪਰੇਸ਼ਾਨ ਹੋ ਰਹੇ ਹਨ। ਜਿਸ ਦੇ ਚੱਲਦਿਆਂ ਜਲਾਲਾਬਾਦ ਦੇ ਕਿਸਾਨ ਜੋਗਾ ਸਿੰਘ ਵੱਲੋਂ ਖੇਤਾਂ ਦੇ ਵਿਚੋਂ ਬਰਸਾਤੀ ਪਾਣੀ ਤੋਂ ਫਸਲਾਂ ਨੂੰ ਬਚਾਉਣ ਦਾ ਤਰੀਕਾ ਦੱਸਿਆ। ਇਸ ਤਰੀਕੇ ਰਾਹੀ ਕਿਸਾਨ ਟਿਊਬਲਾਂ ਰਾਹੀ ਪਾਣੀ ਨੂੰ ਵਾਪਸ ਬੋਰਾਂ ਚ ਭੇਜ ਰਹੇ ਹਨ। ਕਿਸਾਨ ਨੇ ਦੱਸਿਆ ਕਿ ਇਸ ਤਰੀਕੇ ਨਾਲ ਕਿਸਾਨ ਭਰਾ ਬਿਨਾਂ ਕੋਈ ਖਰਚੇ ਤੋਂ ਆਪਣੀਆਂ ਫਸਲਾਂ ਨੂੰ ਪਾਣੀ ਤੋਂ ਬਚਾ ਸਕਦੇ ਹਨ। ਇਸ ਤਰੀਕੇ ਨੂੰ ਉਹ ਖੁਦ ਪਿਛਲੇ ਦਸ ਸਾਲਾਂ ਤੋਂ ਇਸਤੇਮਾਲ ਕਰਦੇ ਆ ਰਹੇ ਹਨ।