ਕਿਸਾਨਾਂ ਨੇ ਮੋਟਰਾਂ ਦੀ ਬੱਤੀ ਨਾਲ ਮਿਲਣ ਕਾਰਨ ਬਿਜਲੀ ਘਰ ਦਾ ਕੀਤਾ ਘਿਰਾਓ - Farmers besiege power plant
ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮਖੂ ਵਿਖੇ ਬਿਜਲੀ ਸਪਲਾਈ 8 ਘੰਟੇ ਤੋਂ ਘੱਟ ਮਿਲਣ ਤੋਂ ਪਰੇਸ਼ਾਨ ਕਿਸਾਨਾਂ ਨੇ ਬਿਜਲੀ ਘਰ ਦਾ ਘਿਰਾਓ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨਾ ਲਗਾਉਣ ਸਮੇਂ 8 ਘੰਟੇ ਬਿਜਲੀ ਨਿਰੰਤਰ ਦੇਣੀ ਤੈਅ ਕੀਤੀ ਹੈ, ਪਰ ਸਰਕਾਰ ਵੱਲੋਂ ਇਹ ਬਿਜਲੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਝੋਨਾ ਸੁੱਕ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦ ਤਕ ਬਿਜਲੀ ਨਿਰੰਤਰ ਨਹੀਂ ਦਿੱਤੀ ਜਾਵੇਗੀ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ।