ਬਾਰਦਾਨੇ ਦੀ ਘਾਟ ਕਾਰਨ ਕਿਸਾਨ ਤੇ ਆੜ੍ਹਤੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ - ਪਨਗ੍ਰੇਨ
ਸਰਹਿੰਦ: ਪੰਜਾਬ ਦੀਆਂ ਮੰਡੀਆਂ ’ਚ ਬਾਰਦਾਨਾ ਨਾ ਹੋਣ ਕਰਕੇ ਹਾਹਾਕਾਰ ਮਚੀ ਹੋਈ ਹੈ। ਜਿਸਨੂੰ ਲੈ ਕੇ ਪੰਜਾਬ ਸਰਕਾਰ ਵੀ ਬੁਰੀ ਤਰ੍ਹਾਂ ਫਸ ਗਈ ਹੈ। ਸਰਹਿੰਦ ਵਿਖੇ ਆੜ੍ਹਤੀ ਤੇ ਕਿਸਾਨਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਧਰਨਾ ਲਾਇਆ। ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਾਧੂ ਸਿੰਘ ਭੱਟਮਾਜਰਾ ਅਤੇ ਆੜ੍ਹਤੀ ਤਿਰਲੋਕ ਸਿੰਘ ਬਾਜਵਾ ਨੇ ਕਿਹਾ ਕਿ ਮੰਡੀਆਂ ’ਚ ਬਾਰਦਾਨਾ ਨਾ ਹੋਣ ਕਰਕੇ ਖਰੀਦ ਨਹੀਂ ਹੋ ਰਹੀ ਹੈ। ਸਰਹਿੰਦ ਮੰਡੀ ’ਚ 6 ਦਿਨਾਂ ਤੋਂ ਮਾਰਕਫੈਡ, ਪਨਸਪ, ਪਨਗ੍ਰੇਨ ਕੋਲ ਬਾਰਦਾਨਾ ਨਹੀਂ ਹੈ। ਜਿਸ ਕਰਕੇ ਹਰ ਆੜ੍ਹਤੀ ਕੋਲ 5 ਤੋਂ 6 ਹਜ਼ਾਰ ਬੋਰੀਆਂ ਦਾ ਮਾਲ ਬਚਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿੱਥੇ ਧਰਨਾ ਲਾਇਆ ਜਾਂਦਾ ਹੈ ਤਾਂ ਉਥੇ ਬਾਰਦਾਨਾ ਕਿਵੇਂ ਪਹੁੰਚ ਜਾਂਦਾ ਹੈ।