ਦਲ ਖ਼ਾਲਸਾ ਵੱਲੋਂ ਬਠਿੰਡਾ ਰਿਲਾਇੰਸ ਮਾਰਕੀਟ ਨੂੰ ਕਰਵਾਇਆ ਗਿਆ ਬੰਦ - reliance market
ਬਠਿੰਡਾ: ਸਥਾਨਕ ਸ਼ਹਿਰ 'ਚ ਰਿਲਾਇੰਸ ਮਾਰਕੀਟ ਨੂੰ ਬੰਦ ਕਰਵਾਉਣ ਲਈ ਦਲ ਖਾਲਸਾ ਆਗੂਆਂ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਘਿਰਾਓ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ ਜਿਸ ਤੋਂ ਬਾਅਦ ਮੋਦੀ ਸਰਕਾਰ ਇਨ੍ਹਾਂ ਅੰਬਾਨੀ ਅਡਾਨੀ ਨੂੰ ਕਿਸਾਨਾਂ ਦੇ ਖੇਤ ਸੌਂਪਣਾ ਚਾਹੁੰਦੀ ਹੈ ਪਰ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਲਈ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਦੀ ਹੈ। ਇਸ ਲਈ ਬਠਿੰਡਾ ਦੇ ਰਿਲਾਇੰਸ ਮਾਰਕੀਟ ਨੂੰ ਬੰਦ ਕਰਵਾਇਆ ਗਿਆ ਹੈ।