ਕਿਸਾਨ ਡਾ. ਅੰਬੇਡਕਰ ਜੈਅੰਤੀ ਮਨਾਉਣ ਗਏ ਦਿੱਲੀ ਸਿੰਘੂ ਬਾਰਡਰ - ਕਾਲੇ ਕਾਨੂੰਨਾਂ
ਜਲੰਧਰ: ਫਿਲੌਰ ਵਿਖੇ ਦਿਹਾਤੀ ਮਜ਼ਦੂਰ ਸਭਾ ਦਾ ਜਥਾ ਡਾ. ਅੰਬੇਡਕਰ ਦੀ ਜੈਯੰਤੀ ਮਨਾਉਣ ਲਈ ਸਿੰਘੂ ਬੋਰਡ ਦਿੱਲੀ ਵੱਲ ਨੂੰ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਜੋ ਕੁਝ ਇਸ ਦੇਸ਼ ਲਈ ਕੀਤਾ ਹੈ ਉਹ ਇੱਕ ਉੱਤਮ ਕੰਮ ਸੀ ਅਤੇ ਬਾਬਾ ਸਾਹਿਬ ਦੇ ਇਸ ਕਿਤੇ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਸਦੇ ਚਲਦਿਆਂ ਉਨ੍ਹਾਂ ਦੇ ਸੰਘਰਸ਼ ਵਿੱਚ ਅੱਜ ਇੱਕ ਹੋਰ ਮਜ਼ਬੂਤੀ ਮਿਲ ਗਈ ਹੈ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਮਨਾਉਣ ਤੋਂ ਬਾਅਦ ਹੁਣ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਕੇ ਜੋਸ਼ ਦੇ ਨਾਲ ਕਾਲੇ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਲੜਨਗੇ।