ਫ਼ਰੀਦਕੋਟ 'ਚ ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਚਲਾਨ - Faridkot news
ਫ਼ਰੀਦਕੋਟ: ਕੋਰੋਨਾ ਦੇ ਚੱਲਦੇ ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਵਿੱਚ ਹਰ ਇੱਕ ਨੂੰ ਮਾਸਕ ਪਹਿਨਣ ਲਾਜ਼ਮੀ ਕੀਤਾ ਹੋਇਆ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਲੋਕ ਮਾਸਕ ਪਹਿਨਣ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀ ਹਨ, ਸਿਰਫ ਚਲਾਨ ਤੋਂ ਬਚਣ ਜਾਂ ਨਾਕਿਆ ਤੋਂ ਲੰਘਦੇ ਸਮੇਂ ਹੀ ਮਾਸਕ ਪਾਉਂਦੇ ਹਨ। ਜਿਸ ਕਰਕੇ ਪੁਲਿਸ ਨੇ ਸਖ਼ਤੀ ਵਰਤਦੇ ਹੋਏ ਮੰਗਲਵਾਰ ਨੂੰ ਮਾਸਕ ਨਾਂ ਪਹਿਨਣ ਵਾਲੇ ਲੋਕਾਂ ਦੇ ਚਲਾਨ ਕੱਟੇ।