Fake CBI: ਨਕਲੀ CBI ਦੀ ਟੀਮ ਬਣਾ ਕੇ ਲੁੱਟ ਕਰਨ ਵਾਲੇ 5 ਮੁਲਜ਼ਮ ਕਾਬੂ
ਗੁਰਦਾਸਪੁਰ: ਬੀਤੀ 2 ਜੂਨ ਨੂੰ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਵਿਖੇ ਜਾਅਲੀ ਸੀਬੀਆਈ ਦੀ ਟੀਮ ਬਣ ਕੇ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਲੁਟੇਰੇ ਪਰਿਵਾਰ ਨੂੰ ਬੰਧਕ ਬਣਾ ਕੇ 37 ਤੋਲੇ ਸੋਨਾ ਅਤੇ 4 ਲੱਖ ਰੁਪਏ ਲੁੱਟ ਫਰਾਰ ਹੋ ਗਏ ਸਨ। ਇਸ ਮਾਮਲੇ ਨੂੰ ਪੁਲਿਸ ਨੇ 24 ਘੰਟੇ ਵਿੱਚ ਹੱਲ ਕਰ ਲਿਆ ਹੈ। ਮਾਮਲੇ ’ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਦੀ ਪਛਾਣ ਅਮਰਿੰਦਰ ਸਿੰਘ ਉਰਫ ਰਾਜੂ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਬਿੱਲਾ, ਲਖਬੀਰ ਸਿੰਘ ਉਰਫ ਲੱਕੀ ਤੇ ਅਨਾਮਿਕਾ ਤਾਨੀਆ ਵੱਜੋਂ ਹੋਈ ਹੈ। ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।