ਵਿਧਾਇਕ ਹਰਪ੍ਰਤਾਪ ਨੂੰ ਅਜਨਾਲਾ ਤੋਂ ਟਿਕਟ ਮਿਲਣ 'ਤੇ ਕਾਂਗਰਸੀਆਂ 'ਚ ਉਤਸ਼ਾਹ - ਉਮੀਦਵਾਰਾਂ ਦੀ ਲਿਸਟ
ਅੰਮ੍ਰਿਤਸਰ: ਕਾਂਗਰਸ ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਲਿਸਟ ਮੁਤਾਬਿਕ ਵਿਧਾਇਕ ਅਜਨਾਲਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਜਨਾਲਾ 'ਚ ਖੁਸ਼ੀ ਦਾ ਮਾਹੌਲ ਬਣ ਗਿਆ। ਵਿਧਾਇਕ ਹਰਪ੍ਰਤਾਪ ਅਜਨਾਲਾ ਦੇ ਵਰਕਰਾਂ ਨੇ ਪਟਾਕੇ ਚਲਾ ਅਤੇ ਲੱਡੂ ਵੰਡ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਬੀਤੇ ਦਿਨੀਂ 2022 ਦੀਆਂ ਚੋਣਾਂ ਨੂੰ ਲੈ ਕੇ ਜਾਰੀ ਉਮੀਦਵਾਰਾਂ ਦੀ ਲਿਸਟ 'ਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਦੋਬਾਰਾ ਉਮੀਦਵਾਰ ਐਲਾਨ ਹੋਣ ਤੋਂ ਬਾਅਦ ਵਰਕਰਾਂ ਵਲੋਂ ਅਜਨਾਲਾ ਦੇ ਮੁੱਖ ਚੌਂਕ 'ਚ ਲੱਡੂ ਵੰਡ ਅਤੇ ਪਟਾਕੇ ਚਲਾ ਖੁਸ਼ੀ ਮਨਾਈ ਗਈ।