ਕੁਰਾਲੀ ਵਿਖੇ ਲਾਇਆ ਗਿਆ ਊਰਜਾ ਸੰਭਾਲ ਸਿਖਲਾਈ ਕੈਂਪ - ਕੁਰਾਲੀ ਵਿਖੇ ਲਾਇਆ ਗਿਆ ਊਰਜਾ ਸੰਭਾਲ ਸਿਖਲਾਈ ਕੈਂਪ
ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਵੱਲੋਂ ਹੋਟਲ ਸਨਸ਼ਾਇਨ ਕੁਰਾਲੀ ਵਿਖੇ ਊਰਜਾ ਦੀ ਸੰਭਾਲ ਸਬੰਧੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੇ.ਵੀ.ਕੇ. ਮੋਹਾਲੀ ਦੇ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਨੇ ਵੀ ਕਿਸਾਨਾਂ ਨੂੰ ਊਰਜਾ ਦੀ ਬੱਚਤ ਅਤੇ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਊਰਜਾ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਆ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਮਾਹਿਰ ਸ਼ਰਦ ਸ਼ਰਮਾ ਅਤੇ ਸੁਰੇਸ਼ ਗੋਇਲ ਨੇ ਕਿਸਾਨਾਂ ਨੂੰ ਮਹਿਕਮੇ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
Last Updated : Mar 8, 2020, 10:43 AM IST