ਉਮੀਦਵਾਰਾਂ 'ਚ ਵੇਖਣ ਨੂੰ ਮਿਲ ਰਿਹਾ ਹੈ ਉਤਸ਼ਾਹ: ਅਰਚਨਾ ਦੱਤ - Bathinda district news
ਪੰਜਾਬ 'ਚ ਭਾਜਪਾ ਵੱਲੋਂ ਜ਼ਿਲਿਆਂ ਦੇ ਪ੍ਰਧਾਨ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਬਠਿੰਡਾ 'ਚ ਵੀ ਇਸ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਸੋਮਵਾਰ ਦੁਪਿਹਰ ਨੂੰ ਭਾਜਪਾ ਦੇ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਦਾ ਨਾਂਅ ਐਲਾਨ ਹੋ ਜਾਵੇਗਾ। ਈਟੀਵੀ ਭਾਰਤ ਨਾਲ ਗੱਲ ਕਰਦੇ ਭਾਜਪਾ ਦੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਅਰਚਨਾ ਦੱਤ ਨੇ ਦੱਸਿਆ ਕਿ ਉਮੀਦਵਾਰਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਾਰੇ ਉਮੀਦਵਾਰ ਮੋਦੀ ਸਰਕਾਰ ਲਈ ਕੰਮ ਕਰਨਾ ਚਾਹੁੰਦਾ ਹੈ।