ਟਰੇਨ ਨਾਲ ਟਕਰਾਉਣ ਕਾਰਨ ਬਜੁਰਗ ਮਹਿਲਾ ਦੀ ਹੋਈ ਮੌਤ - ਟਰੇਨ ਨਾਲ ਟਕਰਾਉਣ
ਫਿਰੋਜ਼ਪੁਰ: ਪਿੰਡ ਮਹਾਲਮ ‘ਚ ਰੇਲਵੇ ਲਾਈਨ ਪਾਰ ਕਰ ਰਹੀ ਇੱਕ ਬਜੁਰਗ ਔਰਤ ਦੀ ਟਰੇਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਤ ਕੌਰ ਪਤਨੀ ਬੰਤਾ ਸਿੰਘ ਪਿੰਡ ਈਸ਼ੇ ਵਾਲਾ ਵਜੋਂ ਹੋਈ ਹੈ। ਰੇਲਵੇ ਲਾਈਨ ਪਾਰ ਕਰਨ ਵੇਲੇ ਸੰਤਕੌਰ ਨੂੰ ਅੱਖਾਂ ਦੀ ਨਜ਼ਰ ਘੱਟ ਹੋਣ ਕਾਰਨ ਅਤੇ ਕੰਨਾਂ ਤੋਂ ਘੱਟ ਸੁਣਨ ਕਾਰਨ ਟਰੇਨ ਦਾ ਪਤਾ ਨਹੀਂ ਚੱਲਿਆ ਅਤੇ ਉਹ ਧੰਨਵਾਦ ਮੇਲ ਐਕਸਪ੍ਰੈਸ ਨਾਲ ਟਕਰਾਅ ਗਈ। ਟਰੇਨ ਦੀ ਟੱਕਰ ਵੱਜਣ ਕਾਰਨ ਬਜ਼ੁਰਗ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਇਲਾਜ ਲਈ ਉਸਨੂੰ ਹਸਪਤਾਲ ਭੇਜਿਆ ਗਿਆ ਪਰ ਸੱਟ ਜ਼ਿਆਦਾ ਹੋਣ ਕਾਰਨ ਉਸਦੀ ਮੌਤ ਹੋ ਗਈ। ਦੂਜੇ ਪਾਸੇ ਰੇਲਵੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।