ਡਿਪਟੀ ਸੀਐੱਮ ਦੇ ਇਲਾਕੇ ’ਚ ਤਰਸਯੋਗ ਹਾਲਤ ’ਚ ਰਿਹਾ ਇਹ ਬਜ਼ੁਰਗ ਜੋੜਾ, ਲਾਈ ਮਦਦ ਦੀ ਗੁਹਾਰ - ਗਰੀਬੀ ਚ ਰਹਿਣ ਲਈ ਮਜਬੂਰ
ਅੰਮ੍ਰਿਤਸਰ: ਪੰਜਾਬ ਵਿੱਚ ਜਦੋਂ ਵੀ ਚੋਣਾਂ ਸਿਰ ’ਤੇ ਹੁੰਦੀਆਂ ਹਨ ਉਸ ਸਮੇਂ ਸਿਆਸੀ ਲੋਕਾਂ ਵੱਲੋਂ ਗਰੀਬਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ ਜਾਂਦੀ ਪਰ ਜਿਵੇਂ ਹੀ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਗਰੀਬ ਲੋਕਾਂ ਨੂੰ ਉਸੇ ਤਰ੍ਹਾਂ ਹੀ ਗਰੀਬੀ ਚ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਬਜੁਰਗ ਜੋੜਾ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹੈ। ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹ 250 ਰੁਪਏ ਦੀ ਦਿਹਾੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਉਨ੍ਹਾਂ ਦਾ ਕੋਈ ਵੀ ਔਲਾਦ ਵੀ ਨਹੀਂ ਹੈ ਉੱਥੇ ਉਨ੍ਹਾਂ ਨੇ ਪਿਆ ਕਿ ਉਹ ਵਿਦੇਸ਼ਾਂ ਚ ਬੈਠੇ ਐੱਨ ਆਰ ਆਈ ਨੂੰ ਅਪੀਲ ਕਰਨਾ ਚਾਹੁਣਗੇ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਹ ਆਪਣੇ ਘਰ ਵਿਚ ਸਹੀ ਸਮਾਂ ਕੱਢ ਸਕਣ।