ਜਾਮਾ ਮਸਜਿਦ ਵਿਖੇ ਮਨਾਇਆ ਗਿਆ ਈਦ ਦਾ ਤਿਉਹਾਰ
ਦੁਨੀਆਂ ਭਰ 'ਚ ਅੱਜ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਲੁਧਿਆਣਾ ਦੇ ਜਾਮਾ ਮਸਜਿਦ ਵਿੱਚ ਵੀ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਈਦ ਦਾ ਤਿਉਹਾਰ ਮਨਾਇਆ ਅਤੇ ਨਮਾਜ਼ ਅਦਾ ਕੀਤੀ ਗਈ। ਇੱਸ ਦੌਰਾਨ ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਬਕਰੀਦ ਕੁਰਬਾਨੀ ਦਾ ਤਿਉਹਾਰ ਹੈ ਅਤੇ ਇਹ ਸਾਨੂੰ ਆਪਣੇ ਦੇਸ਼, ਕੌਮ, ਧਰਮ ਅਤੇ ਆਪਣੇ ਸਮਾਜ ਪ੍ਰਤੀ ਕੁਰਬਾਨੀ ਦੇਣਾ ਯਾਦ ਕਰਵਾਉਂਦੀ ਹੈ, ਇਸ ਕਰਕੇ ਈਦ ਦੀ ਖ਼ਾਸ ਅਹਿਮੀਅਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਵਿੱਚ ਸਭ ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿਣਾ ਚਾਹੁੰਦੇ ਹਨ ਪਰ ਕੁੱਝ ਸਿਆਸੀ ਆਗੂ ਇਸ ਭਾਈਚਾਰਕ ਸਾਂਝ ਦੇ ਵਿੱਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।