ਨਗਰ ਕੌਂਸਲ ਦੀ ਪਹਿਲੀ ਮੀਟਿੰਗ ਦੌਰਾਨ ਆਪਸ ’ਚ ਹੀ ਉਲਝੇ ਕਾਂਗਰਸੀ MC
ਰੂਪਨਗਰ: ਦਸ ਸਾਲਾਂ ਬਾਅਦ ਨਗਰ ਕੌਂਸਲ ਰੂਪਨਗਰ ਦੀ ਪ੍ਰਧਾਨਗੀ ਦੀ ਸੀਟ ਕਾਂਗਰਸ ਦੀ ਝੋਲੀ ਵਿੱਚ ਆਈ ਹੈ। ਉਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਬੇਲੇ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਤੇ ਵੱਖ-ਵੱਖ ਕਾਰਜਾਂ ਨੂੰ ਲੈ ਕੇ ਜੋ ਵੀ ਮੁੱਦੇ ਵਿਚਾਰੇ ਗਏ, ਉਨ੍ਹਾਂ ਸਾਰਿਆਂ ਮੁੱਦਿਆਂ ’ਤੇ ਕਾਂਗਰਸ ਦੇ ਐਮਸੀ ਆਪਸ ਵਿੱਚ ਹੀ ਉਲਝਦੇ ਅਤੇ ਬਹਿਸ ਕਰਦੇ ਨਜ਼ਰ ਆਏ। ਇਸ ਮੌਕੇ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਚੋਣਾਂ ਵੇਲੇ ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਕਿ ਕਾਂਗਰਸ ਨੇ ਜੋ ਚੋਣਾਂ ਸਮੇਂ ਵਅਦਾ ਕੀਤਾ ਸੀ ਉਹ ਅੱਜ ਵਿਚਾਰਿਆ ਨਹੀਂ ਜਾ ਰਿਹਾ ਹੈ।