VIDEO:ਪੁਲਿਸ ਮੁਲਾਜ਼ਮ ਨੇ ਕਰਫਿਊ ਤੋੜਨ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਕੀਤੀ ਕੁੱਟ-ਮਾਰ - lockdown news today
ਚੰਡੀਗੜ੍ਹ: ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਸਖ਼ਤੀ ਕੀਤੀ ਹੋਈ ਹੈ ਤੇ ਪੁਲਿਸ ਅਧਿਕਾਰੀ ਸਾਡੀ ਸੁਰੱਖਿਆ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਤੈਨਾਤ ਕੀਤੇ ਗਏ ਹਨ। ਉਥੇ ਹੀ ਲੌਕਡਾਊਨ ਦੌਰਾਨ ਬਾਹਰ ਨਿਕਲੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਪੁਲਿਸ ’ਤੇ ਹਮਲੇ ਵੀ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਪਲਸੌਰਾ ਇਲਾਕੇ ’ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਰਫਿਊ ਦੌਰਾਨ ਪਾਰਕ ਵਿੱਚ ਬੈਠੇ ਨੌਜਵਾਨਾਂ ਤੋਂ ਜਦੋਂ ਪੁਲਿਸ ਮੁਲਾਜ਼ਮ ਨੇ ਪੁਛਗਿੱਛ ਕੀਤੀ ਤਾਂ ਉਹ ਪੁਲਿਸ ਮੁਲਜ਼ਮ ਨਾਲ ਝੜਪ ਪਏ ਤੇ ਮੁਲਾਜ਼ਮ ’ਤੇ ਹਮਲਾ ਕਰ ਦਿੱਤਾ।