ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਦਿੱਤੇ ਸਖ਼ਤ ਨਿਰਦੇਸ਼ - ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ
ਫ਼ਿਰੋਜ਼ਪੁਰ: ਚੋਣਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ (Deputy Commissioner Ferozepur) ਅਤੇ ਡੀ.ਐਸ.ਪੀ ਜ਼ੀਰਾ ਨੇ ਹਲਕਾ ਵਾਸੀਆਂ ਨੂੰ ਸਖ਼ਤ ਹੁਕਮ ਦਿੱਤੇ। ਉਹਨਾਂ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਕੋਲ ਅਸਲਾ ਹੈ ਉਹ ਆਪਣਾ ਅਸਲਾ ਨਾਲ ਲੱਗਦੇ ਥਾਣੇ ਵਿਚ ਜਮ੍ਹਾਂ ਕਰਵਾਉਣ। ਜੇ ਕਿਸੇ ਕਾਰਨ ਉਨ੍ਹਾਂ ਨੇ ਥਾਣੇ ਵਿਚ ਜਮ੍ਹਾਂ ਨਹੀਂ ਕਰਵਾਉਣਾ ਤਾਂ ਅਸਲੇ ਵਾਲੀਆਂ ਦੁਕਾਨਾਂ ਉੱਪਰ ਆਪਣਾ ਅਸਲਾ ਜਮ੍ਹਾ ਕਰਵਾ ਕੇ ਰਸੀਦਾਂ ਥਾਣੇ ਵਿਚ ਜਮ੍ਹਾਂ ਕਰਵਾਉਣ। ਜੇਕਰ ਚੋਣ ਜ਼ਾਬਤੇ ਵਿਚ ਕਿਸੇ ਕੋਲੋਂ ਅਸਲਾ ਮਿਲ ਜਾਂਦਾ ਹੈ, ਉਸ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਕਰਨ 'ਤੇ ਪਰਚਾ ਦਰਜ ਕੀਤਾ ਜਾਵੇਗਾ।