ਜ਼ੀਰਕਪੁਰ ਦੇ ਢਕੋਲੀ ਵਿੱਚ ਨਿਰੰਕਾਰੀ ਮਿਸ਼ਨ ਨੇ ਵੰਡਿਆ ਸੁੱਕਾ ਰਾਸ਼ਨ - Zirakpur
ਜ਼ੀਰਕਪੁਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੇ ਵਿਸ਼ਵ ਵਿੱਚ ਬੜੀ ਤੇਜੀ ਨਾਲ ਫੈਲ ਰਹੀ ਹੈ। ਭਾਰਤ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲੇ ਬਹੁਤ ਹੋ ਚੁੱਕੇ ਹੈ। ਜਿਸ ਕਰਕੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਹੋਇਆ ਹੈ। ਗਰੀਬ 'ਤੇ ਮਜ਼ਦੂਰ ਲੋਕ ਜਿਹੜੇ ਹਰ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਪੱਲਣ ਕਰ ਰਹੇ ਸੀ। ਉਨ੍ਹਾਂ ਨੂੰ ਰਾਸ਼ਨ ਦੀ ਕੋਈ ਕਮੀ ਨਾ ਹੋਵੇ ਤਾਂ ਇਹ ਇੰਤਜ਼ਾਮ ਸਰਕਾਰ ਤਾ ਕਰ ਹੀ ਰਹੀ ਹੈ, ਤੇ ਨਾਲ ਹੀ ਧਾਰਮਿਕ ਸੰਸਥਾਵਾਂ 'ਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਕੰਮ ਵਿੱਚ ਅੱਗੇ ਆ ਰਹੀਆਂ ਹਨ। ਪੰਚਕੂਲਾ ਖੇਤਰੀ ਸੰਚਾਲਕ ਕਰਨੈਲ ਸਿੰਘ ਨੇ ਦੱਸਦਿਆਂ ਕਿਹਾ ਕਿ ਨਿਰੰਕਾਰੀ ਮਿਸ਼ਨ ਨੇ ਅੱਜ ਜ਼ੀਰਕਪੁਰ ਦੇ ਢਕੋਲੀ ਦੇ ਵਿੱਚ ਤਕਰੀਬਨ 50 ਸੁੱਖੇ ਰਾਸ਼ਨ ਦੀਆਂ ਕਿੱਟਾਂ ਜ਼ਰੂਰਤਮੰਦ ਲੋਕਾਂ ਨੂੰ ਵੱਡੀਆਂ ਗਈਆ। ਉਨ੍ਹਾਂ ਕਿਹਾ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਰਕਸ਼ਾ ਜੀ ਮਹਾਰਾਜ ਦਾ ਇਹ ਉਪਰਾਲਾ ਕੀਤਾ ਹੈ, ਕਿ ਇਸ ਲੋਕਡਾਊਨ ਦੇ ਦੌਰਾਨ ਕੋਈ ਵੀ ਗਰੀਬ ਭੁੱਖਾ ਨਾ ਹੋਏ 'ਤੇ ਇਹ ਕੋਸ਼ਿਸ਼ ਨਿਰੰਕਾਰੀ ਮਿਸ਼ਨ ਵੱਲੋਂ ਲਗਾਤਾਰ ਲੋਕਾਂ ਲਈ ਚੱਲ ਰਹੀ ਹੈ। ਪੰਚਕੂਲਾ ਬਰਾਂਚ ਨੇ ਹੀ ਪਿਛਲੇ ਦਿਨੀਂ 1000 ਤੋਂ ਉੱਪਰ ਕਿੱਟਾਂ ਵੰਡੀਆਂ ਹਨ। ਇਸ ਕਿੱਟਾਂ ਵਿੱਚ ਆਟਾ, ਦਾਲ, ਚਾਵਲ, ਬੇਸਨ, ਆਲੂ, ਪਿਆਜ਼, ਮਸਾਲਾ ਨਮਕ ਚੀਨੀ ਆਦਿ ਹੁੰਦਾ ਹੈ। ਜਿਹੜਾ ਕਿ ਇੱਕ ਪਰਿਵਾਰ ਦਾ ਹਫ਼ਤੇ ਦੀ ਖਾਣਾ ਬਣ ਜਾਂਦਾ ਹੈ।