ਸ਼ਰਾਬ ਦੇ ਨਸ਼ੇ 'ਚ ਵਿਅਕਤੀ ਨੇ ਭੰਨਿਆ ਏ.ਟੀ.ਐੱਮ - ਸ਼ਰਾਬੀ ਵਿਅਕਤੀ
ਫ਼ਰੀਦਕੋਟ: ਚੋਰੀ ਠੱਗੀ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਸਾਵਧਾਨ ਰਹਿਣਾ ਸਾਡੀ ਸਮਝਦਾਰੀ ਹੈ। ਇਸੇ ਤਰ੍ਹਾਂ ਹੀ ਜੈਤੋਂ ਬਜਾਖਾਨਾ ਰੋਡ 'ਤੇ ਸਥਿਤ ਬੈਂਕ ਦੇ ਨਾਲ ਲੱਗਦੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਇਆ ਗਿਆ। ਮੌਕੇ 'ਤੇ ਗੱਲਬਾਤ ਕਰਦਿਆਂ ਐਸ.ਬੀ.ਆਈ ਦੇ ਬੈਂਕ ਮੈਨੇਜਰ ਨੇ ਦੱਸਿਆ ਕਿ ਬੈਂਕ ਦੇ ਨਾਲ ਲੱਗਦੇ,ਏ.ਟੀ.ਐਮ ਦੀ ਇੱਕ ਵਿਅਕਤੀ ਵੱਲੋਂ ਭੰਨਤੋੜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਜਾਨੀ ਅਤੇ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਜਿਸ ਵਿਅਕਤੀ ਵੱਲੋਂ ਏ.ਟੀ.ਐਮ ਦੀ ਭੰਨਤੋੜ ਕੀਤੀ ਗਈ ਹੈ, ਉਹ ਨਸ਼ੇ ਦੀ ਹਾਲਤ ਵਿੱਚ ਲੱਗ ਰਿਹਾ ਸੀ। ਜਿਸ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਐਚ.ਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਿਸ ਨੇ ਏ.ਟੀ.ਐਮ 'ਚ ਚੋਰੀ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਉਸ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।