'ਡਾਕਟਰਸ ਡੇਅ' ਮੌਕੇ ਡਾਕਟਰਾਂ ਨੇ ਕੱਢੀ ਸਾਈਕਲ ਰੈਲੀ - ਡਾਕਟਰ ਦਿਹਾੜੇ
ਜਲੰਧਰ : ਡਾਕਟਰ ਦਿਹਾੜੇ ਮੌਕੇ ਸ਼ਹਿਰ ਵਿੱਚ ਡਾਕਟਰ ਭਾਈਚਾਰੇ ਵੱਲੋਂ ਸਾਈਕਲ ਰੈਲੀ ਕੱਢ ਕੇ ਡਾਕਟਰ ਦਿਹਾੜਾ ਮਨਾਇਆ ਗਿਆ। "ਡਾਕਟਰਸ ਡੇਅ" ਮੌਕੇ ਜਲੰਧਰ ਦੇ ਨੀਮਾਂ ਯਾਨੀ ਨੈਸ਼ਨਲ ਇਨਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਸ ਐਸੋਸੀਏਸ਼ਨ ਦੇ ਡਾਕਟਰ ਪਰਵਿੰਦਰ ਬਜਾਜ ਅਤੇ ਡਾਕਟਰ ਜਸਲੀਨ ਸੇਠੀ ਨੇ ਕਿਹਾ ਕਿ ਮਨੁੱਖ ਨੂੰ ਨਰੋਗ ਰਹਿਣ ਲਈ ਸਰੀਰਕ ਕਸਰਤ ਬਹੁਤ ਜਰੂਰੀ ਹੈ। ਅੱਜ-ਕੱਲ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਮਾਂ ਕੱਢਣਾ ਭੁੱਲ ਗਏ ਹਨ। ਡਾਕਟਰਾਂ ਨੇ ਕਿਹਾ ਕਿ ਅੱਜ ਲੋਕਾਂ ਨੂੰ ਸੁਨੇਹਾ ਦੇਣ ਲਈ ਇਹ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ।