ਪੰਜਾਬ

punjab

ETV Bharat / videos

ਡੀਐਮਸੀ ਅਤੇ ਸ੍ਰੀ ਰਾਮ ਸ਼ਰਨਮ ਨੇ 50 ਬੈਡਾਂ ਵਾਲੇ ਕੋਵਿਡ ਸੈਂਟਰ ਦਾ ਕੀਤਾ ਨਿਰਮਾਣ - DMC and Sri Ram Sharanam

By

Published : Jul 23, 2020, 3:43 AM IST

ਲੁਧਿਆਣਾ: ਕੋਰੋਨਾ ਦੇ ਵੱਧ ਰਹੇ ਸਕੰਟ ਵਿੱਚ ਜਿੱਥੇ ਸਰਕਾਰ ਪ੍ਰਬੰਧ ਕਰਨ ਵਿੱਚ ਲੱਗੀ ਹੈ। ਉੱਥੇ ਹੀ ਨਿੱਜੀ ਸੰਸਥਾਵਾਂ ਵੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਲੁਧਿਆਣਾ ਦੇ ਡੀਐੱਮਸੀ ਹਸਪਾਤਲ ਅਤੇ ਸ੍ਰੀ ਰਾਮ ਸ਼ਰਨਮ ਸੰਸਥਾ ਵੱਲੋਂ ਸਾਂਝੇ ਤੌਰ 'ਤੇ 50 ਬੈਡਾਂ ਵਾਲੇ ਕੋਵਿਡ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤੇ ਪਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਕੋਵਿਡ ਵਿਰੁੱਧ ਲੜਾਈ ਵਿੱਚ ਸਹਿਯੋਗ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਕੋਵਿਡ-19 ਸੈਂਟਰ ਡੀਐੱਮਸੀ ਦੇ ਡਾਕਟਰਾਂ ਦੀ ਨਿਗਰਾਨੀ ਵਿੱਚ ਕੰਮ ਕਰੇਗਾ।

ABOUT THE AUTHOR

...view details