ਔਖੇ ਵੇਲੇ ਮਨੁਖਤਾ ਦਾ ਸੁਨੇਹਾ ਦਿੰਦੇ ਅੰਮ੍ਰਿਤਸਰ ਦੇ ਨੌਜਵਾਨ - corona virus
ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੁੱਝ ਨਿੱਜੀ ਸੰਸਥਾ ਤੇ ਵਲੰਟੀਅਰਾਂ ਵੱਲੋਂ ਜ਼ਰੂਰਤਮੰਦਾਂ ਨੂੰ ਖਾਣਾ ਤੇ ਸੁੱਕਾ ਰਾਸਨ ਵੰਡਿਆ ਜਾ ਰਿਹਾ ਹੈ। ਲੌਕਡਾਊਨ ਦੇ ਚਲਦੇ ਕੁੱਝ ਲੋਕ ਮੌਕੇ ਦਾ ਫਾਇਦਾ ਚੁੱਕ ਕੇ ਰੋਜ਼ਾਨਾ ਲੋੜ ਦੀਆਂ ਵਸਤਾਂ ਨੂੰ ਮਹਿੰਗੇ ਰੇਟ 'ਤੇ ਵੇਚ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਇਨਸਾਨੀਅਤ ਪ੍ਰਤੀ ਫ਼ਰਜ਼ ਨਿਭਾਉਂਦਿਆਂ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ੍ਹ ਦਿੱਤੇ ਹਨ। ਉੱਥੇ ਹੀ ਦੀਵਾਨ ਟੋਡਰ ਮਲ ਯਾਦਗਾਰੀ ਸੇਵਾ ਸੋਸਾਇਟੀ ਦੇ ਵਲੰਟੀਅਰਾਂ ਵਲੋਂ ਸਵੇਰ ਤੋਂ ਸ਼ਾਮ ਤਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੜਕਾਂ 'ਤੇ ਫਿਰਦੇ ਅਵਾਰਾ ਪਸ਼ੂਆਂ ਨੂੰ ਚਾਰਾ, ਕੁੱਤਿਆਂ ਨੂੰ ਦੁੱਧ ਬਰੇਡ ਤੇ ਪੰਛੀਆਂ ਨੂੰ ਦਾਣੇ ਪਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਸੰਸਥਾ ਵਲੋਂ ਰੋਜ਼ਾਨਾ 500 ਤੋਂ ਵੱਧ ਘਰਾਂ ਤਕ ਲੰਗਰ ਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵੀ ਪਹੁੰਚਾਈਆਂ ਜਾ ਰਹੀਆਂ ਹਨ।