ਜ਼ਮੀਨ ਦੇ ਲਾਲਚ ਫ਼ਿਰ ਕੀਤੀ ਇਨਸਾਨੀਅਤ ਸ਼ਰਮਸਾਰ - ਅੰਮ੍ਰਿਤਸਰ
ਇਕ ਪਾਸੇ ਤੇ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ, ਕਿ ਮਹਿਲਾਵਾਂ ਬਿਲਕੁਲ ਮਹਿਫੂਜ ਨੇ ਜੇਕਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਹੈ, ਤਾਂ ਪੁਲਿਸ ਨਾਲ ਸੰਪਰਕ ਕਰੇ, ਪਰ ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਜਿੱਥੇ ਭਤੀਜੀ ਨੇ ਆਪਣੇ ਚਾਚੇ 'ਤੇ ਉਸਦੇ ਕਪੜੇ ਪਾੜਕੇ ਦੁਰਵਿਹਾਰ ਕਰਨ ਦਾ ਆਰੋਪ ਲਗਾਇਆ ਹੈ। ਪੀੜ੍ਹਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪੇਕੇ ਘਰ ਉਸ ਦੀ ਮਾਤਾ ਠੀਕ ਨਹੀਂ ਸੀ, ਤਾ ਉਸ ਦਾ ਪਤਾ ਲੈਣ ਗਈ ਸੀ। ਇਨ੍ਹੇ ਵਿੱਚ ਬਾਹਰੋਂ ਝਗੜੇ ਦੀ ਅਵਾਜ਼ਾ ਆਉਣ ਲੱਗੀਆਂ, ਜਦ ਮੈ ਬਾਹਰ ਆ ਕੇ ਵੇਖਿਆ ਤਾ ਮੇਰੇ ਭਰਾ ਨਾਲ ਮੇਰਾ ਚਾਚਾ ਲੜ ਰਿਹਾ ਸੀ।