ਗੰਦਾ ਪਾਣੀ ਪੀਣ ਲਈ ਮਜਬੂਰ ਪਠਾਨਕੋਟ ਨਿਵਾਸੀ - ਪਠਾਨਕੋਟ ਖ਼ਬਰ
ਪਠਾਨਕੋਟ ਨਿਗਮ ਦੀਆਂ ਚੋਣਾਂ ਦਾ ਸਮਾਂ ਜਿਸ ਤਰ੍ਹਾਂ ਨੇੜੇ ਆ ਰਿਹਾ ਹੈ, ਉੱਥੋਂ ਦੇ ਸਥਾਨਕ ਲੋਕ ਭਾਜਪਾ ਅਤੇ ਕਾਂਗਰਸ ਦੀ ਲੜਾਈ ਦੇ ਵਿਚਕਾਰ ਪਿਸਣਾ ਸ਼ੁਰੂ ਹੋ ਗਏ ਹਨ, ਜਿਸ ਵਜ੍ਹਾ ਕਾਰਨ ਵਿਕਾਸ ਦੇ ਕੰਮਾਂ 'ਤੇ ਰੋਕ ਲੱਗੀ ਹੋਈ ਹੈ। ਇਸ ਨੂੰ ਲੈ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਤੇ ਉਸ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਪਠਾਨਕੋਟ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗੰਦਾ ਪਾਣੀ ਪੀਣ ਵਾਲਾ ਸਪਲਾਈ ਹੋ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਸ਼ਿਕਾਇਤ ਕਰਨ ਤੋਂ ਬਾਅਦ ਮੇਅਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।