ਲੱਖਾਂ ਰੁਪਏ ਜਮ੍ਹਾ ਕਰਵਾਉਣ ਦੇ ਬਾਵਜੂਦ ਕਿਸਾਨ ਨੂੰ ਟਿਊਬਵੈਲ ਕੁਨੈਕਸ਼ਨ ਦਾ ਇੰਤਜ਼ਾਰ - ਪੰਜਾਬ ਅਤੇ ਹਰਿਆਣਾ ਕੋਰਟ
ਚੰਡੀਗੜ੍ਹ: ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਲਿਆਂਦੀ ਗਈ ਫਾਈਵ ਸਟਾਰ ਪੰਪ ਸੈੱਟ ਟਿਊਬਵੈਲ ਸਕੀਮ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨ ਟਿਊਬਵੈਲ ਦਾ ਕੂਨੈਕਸ਼ਨ ਮਿਲਣ ਦੀ ਇਤਜ਼ਾਰ ਕਰ ਰਹੇ ਹਨ। ਜਿਸ ਦੇ ਚੱਲਦੇ ਦਾਇਰ ਪਟਿਸ਼ਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ’ਚ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ਦਾਇਰ ਕਰਦਿਆਂ ਵਕੀਲ ਮੁਹੰਮਦ ਅਰਸ਼ਦ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਲ 2018 ’ਚ ਕਿਸਾਨਾਂ ਨੂੰ ਫਾਈਵ ਸਟਾਰ ਪੰਪ ਸੈੱਟ ਟਿਊਬਵੈਲ ਸਕੀਮ ਤਹਿਤ ਕੁਨੈਕਸ਼ਨ ਦੇਣ ਲਈ ਇੱਕ ਸਕੀਮ ਲਿਆਂਦੀ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ 31 ਦਸੰਬਰ 2018 ਤੱਕ ਅਪਲਾਈ ਕਰਨ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸਕੀਮ ’ਚ ਮੇਰੇ ਪਰਿਵਾਰ ਨੇ ਵੀ ਇੱਕ ਪੰਪ ਸੈੱਟ ਲਈ ਅਪਲਾਈ ਕੀਤੀ ਸੀ ਜੋ ਸਾਨੂੰ ਅਜੇ ਤੱਕ ਨਹੀਂ ਮਿਲਿਆ ਹੈ।