ਬਠਿੰਡਾ ’ਚ ਡੇਂਗੂ ਦਾ ਕਹਿਰ, 1200 ਹੋਈ ਮਰੀਜ਼ਾਂ ਦੀ ਗਿਣਤੀ - Dengue cases
ਬਠਿੰਡਾ: ਸ਼ਹਿਰ ’ਚ ਕੋਰੋਨਾ (CoronavIrus) ਦੇ ਕਹਿਰ ਤੋਂ ਬਾਅਦ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਚੋਂ ਹੁਣ ਤੱਕ 1200 ਮਾਮਲੇ ਡੇਂਗੂ (Dengue) ਦੇ ਦਰਜ ਕੀਤੇ ਗਏ ਹਨ। ਇਸ ਸਬੰਧੀ ਸਰਕਾਰੀ ਹਸਪਤਾਲ (Government Hospital) ਦੇ ਡਾ. ਗੁਰਕੀਰਤ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮੀਂਹ ’ਚ ਦੇਰੀ ਹੋਣ ਕਾਰਨ ਡੇਂਗੂ ਦਾ ਖਤਰਾ ਵਧ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਸਫਾਈ ਰੱਖਣ ਅਤੇ ਕਿਧਰੇ ਵੀ ਪਾਣੀ ਇੱਕਠਾ ਨਾ ਹੋਣ ਦੇਣ ਤਾਂ ਜੋ ਡੇਂਗੂ ਮੱਛਰ ਪੈਦਾ ਨਾ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਬੁਖਾਰ ਜਾਂ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ ਤਾਂ ਲੋਕ ਤੁਰੰਤ ਹੀ ਡਾਕਟਰੀ ਸਹਾਇਤਾ ਲੈਣ।