ਈਸਾਈ ਭਾਈਚਾਰੇ ਨੇ ਪੰਜਾਬੀ ਗਾਇਕ ਕਰਨ ਰੰਧਾਵਾ ਪੁਤਲਾ ਫੂਕਿਆ - Mata Rani Chowk
ਹੁਸ਼ਿਆਰਪੁਰ : ਮੁਕੇਰੀਆਂ ਵਿਖੇ ਮਾਤਾ ਰਾਣੀ ਚੌਕ ਦੇ ਵਿੱਚ ਈਸਾਈ ਭਾਈਚਾਰੇ ਵੱਲੋਂ ਪੁਤਲਾ ਫੂਕਿਆ ਗਿਆ। ਈਸਾਈ ਭਾਈਚਾਰੇ ਨੇ ਦੱਸਿਆ ਕਿ ਗਾਇਕ ਕਰਨ ਰੰਧਾਵਾ ਵੱਲੋਂ ਈਸਾਈ ਧਰਮ ਦੀ ਮੁਖੀ ਮਾਤਾ ਮਰੀਹਮ ਅਤੇ ਯਸੂ ਮਸੀਹ ਦੀ ਫੋਟੋ ਵਾਲੀ ਜੈਕਟ ਪਾ ਸੂਰਮੇ ਗਾਣਾ ਗਾ ਕੇ ਈਸਾਈ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ। ਈਸਾਈ ਭਾਈਚਾਰੇ ਵੱਲੋਂ ਕਰਨ ਰੰਧਾਵੇ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਡੀ.ਐੱਸ.ਪੀ ਰਵਿੰਦਰ ਸਿੰਘ ਮੁਕੇਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।