ਪੇਂਡੂ ਫਾਰਮਾਸਿਸਟਾਂ ਵਾਜੇ ਵਾਜ ਕੇ ਤੇ ਪੀਪੇ ਖੜਕਾ ਕੇ ਕੀਤਾ ਪ੍ਰਦਰਸ਼ਨ - ਗੁਰਦਾਸਪੁਰ
ਗੁਰਦਾਸਪੁਰ: ਪੇਂਡੂ ਸਿਹਤ ਡਿਸਪੇਂਸਰੀਆਂ ਵਿੱਚ ਕੰਮ ਕਰਦੇ ਪੇਂਡੂ ਫਾਰਮੇਸੀ ਅਫ਼ਸਰਾਂ ਨੇ ਸ਼ਹਿਰ ਵਿੱਚ ਪੀਪੇ ਖੜਕਾ ਅਤੇ ਵਾਜੇ ਵਜਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਫਾਰਮਾਸਿਟਾਂ ਦਾ ਕਹਿਣਾ ਹੈ ਕਿ ਉਹ 45 ਦਿਨਾਂ ਤੋਂ ਧਰਨੇ ਕਰਕੇ ਆਪਣੀ ਮੰਗਾਂ ਬਾਰੇ ਦੱਸ ਰਹੇ ਪਰ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਇੱਕ ਵਾਰ ਵੀ ਵਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ 10 ਅਗਸਤ ਤੱਕ ਉਨ੍ਹਾਂ ਨੂੰ ਵਿਭਾਗ ਵਿੱਚ ਪੱਕੇ ਨਾ ਕੀਤਾ ਤਾਂ ਉਹ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਬਾਜਵਾ ਦੀ ਕੋਠੀ ਦਾ ਘਿਰਾਓ ਕਰਨਗੇ।