ਡੀਜੇ ਤੇ ਭੰਗੜੇ ਵਾਲਿਆਂ ਦੀ ਮੰਗ, ਸਰਕਾਰ ਦੇਵੇ ਰਿਆਇਤਾਂ - covid-19
ਜਲੰਧਰ: ਕੋਰੋਨਾ ਮਾਹਾਂਮਾਰੀ ਦੇ ਕਾਰਨ ਪੰਜਾਬ ਵਿੱਚ ਵਿਆਹ ਸ਼ਾਦੀਆਂ 'ਤੇ ਡੀਜੇ ਲਗਾਉਣ ਵਾਲਿਆਂ ਅਤੇ ਭੰਗੜਾ ਗੁਰੱਪਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ। ਇਸ ਨੂੰ ਲੈ ਕੇ ਇਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਕੰਮ ਨੂੰ ਚਲਦਾ ਰੱਖਣ ਲਈ ਵਿਆਹ ਸ਼ਾਦੀਆਂ ਵਿੱਚ ਇੱਕਠ ਕਰਨ ਦੀ ਇਜਾਜ਼ਤ ਦੇਵੇ।