ਜਲੰਧਰ: ਪਿੰਡ ਰਸੂਲਪੁਰ ਵਿਖੇ ਮਿਲੀ ਮਹਿਲਾ ਦੀ ਲਾਸ਼, ਫੈਲੀ ਸਨਸਨੀ - ਪੋਸਟਮਾਰਟਮ ਰਿਪੋਰਟ
ਜਲੰਧਰ: ਜ਼ਿਲ੍ਹੇ ਦੇ ਪਿੰਡ ਰਸੂਲਪੁਰ ਕੋਲ ਪੁਲਿਸ ਪ੍ਰਸ਼ਾਸਨ ਕੁਝ ਦਿਨ ਪਹਿਲਾ ਮਿਲੀ ਇੱਕ ਲੜਕੀ ਦੀ ਲਾਸ਼ ਦੇ ਮਾਮਲੇ ਨੂੰ ਹੱਲ ਨਹੀਂ ਕਰ ਪਾਈ ਸੀ ਕਿ ਹੁਣ ਉਸੇ ਥਾਂ ਦੇ ਨੇੜੇ ਇੱਕ ਨਹਿਰ ਚ ਪੁਲਿਸ ਨੂੰ ਇੱਕ ਹੋਰ ਮਹਿਲਾ ਦੀ ਲਾਸ਼ ਪਾਣੀ ’ਚ ਤੈਰਦੀ ਹੋਈ ਮਿਲੀ। ਮਾਮਲੇ ਸਬੰਧੀ ਡੀਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਸੂਲਪੁਰ ਨੇੜੇ ਨਹਿਰ ਚ ਇੱਕ ਮਹਿਲਾ ਦੀ ਲਾਸ਼ ਪਈ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਦੇਖਿਆ ਕਿ ਮਹਿਲਾ ਦੀ ਲਾਸ਼ ਕਰੀਬ ਚਾਰ ਪੰਜ ਦਿਨ ਪੁਰਾਣੀ ਹੈ ਅਤੇ ਉਸਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਵੀ ਹਨ। ਫਿਲਹਾਲ ਉਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।