ਦਲਿਤ ਭਾਈਚਾਰੇ ਨੇ ਨੰਗੇ ਧੜ ਰਣਜੀਤ ਬਾਵਾ ਖਿਲਾਫ਼ ਕੀਤਾ ਪ੍ਰਦਰਸ਼ਨ - ਰਣਜੀਤ ਬਾਵਾ
ਅੰਮ੍ਰਿਤਸਰ :ਰਣਜੀਤ ਬਾਵਾ ਦਾ ਪੰਜਾਬੀ ਗੀਤ ਤੇ "ਕਿੰਨੇ ਆਏ ਕਿੰਨੇ ਗਏ 2" ਕਾਫੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਅਤੇ ਗੀਤ ਦਾ ਵਿਵਾਦਾਂ ਵਿੱਚ ਘਿਰਨ ਦਾ ਕਾਰਨ ਹੈ ਕਿ ਉਸ ਵਿਚ ਕੁੱਝ ਬੋਲ ਅਜਿਹੇ ਹਨ ਜਿਨ੍ਹਾਂ ਵਿਚ ਫੂਲਣ ਦੇਵੀ ਦਾ ਕਤਲ ਕਰਨ ਵਾਲੇ ਨੂੰ ਸੂਰਮਾ ਦੱਸਿਆ ਗਿਆ।ਦਲਿਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਰਣਜੀਤ ਬਾਵਾ ਨੇ ਗੀਤ ਦੇ ਰਾਹੀਂ ਦੇਸ਼ ਦੇ ਨਾਜ਼ੁਕ ਮਾਹੌਲ ਨੂੰ ਖਰਾਬ ਕਰਕੇ ਦੰਗੇ ਕਰਾਉਣ ਦੀ ਸਾਜਿਸ਼ ਰੱਚਣ ,ਦਲਿਤ ਆਦਿਵਾਸੀ ਐਮ.ਪੀ ਫੁੱਲਣ ਦੇਵੀ ਦੇ ਕਾਤਿਲ ਨੂੰ ਹੀਰੋ ਦੱਸ ਕੇ ਸਮੁੱਚੇ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕਦਮਾ ਦਰਜ ਕਰਕੇ ਦੋਸ਼ੀ ਗੀਤਕਾਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਗੀਤ ਨੂੰ ਬੈਨ ਕੀਤਾ ਜਾਵੇ।