ਕੋਵਿਡ-19: ਦਲੇਰ ਮਹਿੰਦੀ ਨੇ ਕੀਤੀ ਸੱਚਖੰਡ ਸੇਵਾ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ - ਕੋਵਿਡ-19
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਸਿੱਖ ਕੌਮ ਦੇ ਇਸ ਦੁੱਖ ਭਰੇ ਸਮੇਂ ਦੌਰਾਨ ਕੀਤੇ ਯਤਨਾਂ ਨੂੰ ਸਲਾਹਿਆ ਹੈ। ਉਨ੍ਹਾਂ ਨੇ ਸੱਚਖੰਡ ਸੇਵਾ ਸੁਸਾਇਟੀ ਦੇ ਯਤਨਾਂ ਦੀ ਤਾਰੀਫ਼ ਕਰਦੇ ਹੋਏ ਦੱਸਿਆ ਕਿ ਇਹ ਸੁਸਾਇਟੀ ਦਿੱਲੀ ਪੁਲਿਸ ਕਮਿਸ਼ਨਰ ਤੋਂ ਆਗਿਆ ਲੈ ਕੇ ਵੱਖ ਵੱਖ ਜਗ੍ਹਾਂ ਨੂੰ ਸੈਨੇਟਾਈਜ਼ ਕਰ ਰਹੀ ਹੈ। ਗਾਇਕ ਨੇ ਦੱਸਿਆ ਕਿ ਇਹ ਲੋਕ ਉੱਥੇ ਜਾ ਕੇ ਸੈਨੇਟਾਈਜ਼ ਕਰ ਰਹੇ ਹਨ, ਜਿੱਥੇ ਹਰ ਕੋਈ ਜਾਣ ਤੋਂ ਘਬਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ, ਨਾ ਕਿ ਉਸ ਤੋਂ ਡਰਨਾ ਚਾਹੀਦਾ ਹੈ।