ਪਾਕਿਸਤਾਨ ਨੇ ਆਪਣੀ ਧੋਖੇਬਾਜ਼ੀ ਦਾ ਇੱਕ ਹੋਰ ਨਮੂਨਾ ਕੀਤਾ ਪੇਸ਼: ਦਲਬੀਰ ਕੌਰ - ਦਲਬੀਰ ਕੌਰ
ਪਾਕਿਸਤਾਨ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰ ਉਸ ਦਾ ਜ਼ਬਰਨ ਧਰਮ ਪਰਿਵਰਤਨ ਤੇ ਨਿਕਾਹ ਕਰਵਾਉਣ ਦੇ ਮਾਮਲੇ ਦਾ ਸਰਬਜੀਤ ਦੀ ਭੈਣ ਦਲਬੀਰ ਕੌਰ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦਲਬੀਰ ਕੌਰ ਨੇ ਇਸ ਘਟਨਾ ਨੂੰ ਮੰਦਭਾਗੀ ਦੱਸੇਦੇ ਹੋਏ ਪਾਕਿਸਤਾਨ ਨੂੰ ਧੋਖੇਬਾਜ਼ ਕਰਾਰ ਕਰ ਦਿੱਤਾ। ਦਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਇੱਕ ਧੋਖੇਬਾਜ਼ ਦੇਸ਼ ਹੈ ਜੋ ਕਹਿੰਦਾ ਕੁੱਝ ਹੈ ਤੇ ਕਰਦਾ ਕੁੱਝ ਹੈ। ਇੱਕ ਪਾਸੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਖੁਦ ਨੂੰ ਸਿੱਖਾਂ ਦਾ ਹਮਦਰਦ ਦੱਸ ਰਿਹਾ ਅਤੇ ਦੁਜੇ ਪਾਸੇ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਅਜਿਹੇ ਗ਼ਲਤ ਕੰਮ ਕਰ ਰਿਹਾ ਹੈ।