ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਕਰਫ਼ਿਊ ਦਾ ਪਾਲਣ ਕਰਵਾਉਣ ਲਈ ਪੁਲਿਸ ਹੋਈ ਸਖ਼ਤ - ਤਲਵੰਡੀ ਸਾਬੋ ਪੁਲਿਸ
ਤਲਵੰਡੀ ਸਾਬੋ: ਸੂਬੇ ਅੰਦਰ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਤੋਂ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਪੁਲਿਸ ਨੂੰ ਵੀ ਮੈਦਾਨ ਵਿੱਚ ਅਉਣਾ ਪਿਆ। ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਸ਼ੁੱਕਰਵਾਰ ਨੂੰ ਜਿਉਂ ਹੀ 7 ਵੱਜੇ ਤਾਂ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਪੁਲਿਸ ਨੇ ਸ਼ਹਿਰ ਵਿੱਚ ਗਸ਼ਤ ਕਰਕੇ ਨਾ ਕੇਵਲ ਦੁਕਾਨਾਂ ਬੰਦ ਕਾਰਵਾਈਆਂ, ਸਗੋਂ ਉਨ੍ਹਾਂ ਨੇ ਨਾਕੇਬੰਦੀ ਕਰਕੇ ਸੜਕਾਂ ਤੇ ਵਾਹਨ ਲੈ ਕੇ ਘੁੰਮ ਰਹੇ ਲੋਕਾਂ ਨੂੰ ਵੀ ਘਰੋਂ ਘਰੀਂ ਭੇਜਿਆ। ਇਸ ਮੌਕੇ ਪੁਲਿਸ ਨੇ ਬੇਵਜ੍ਹਾ ਘੁੰਮ ਰਹੇ ਨੌਜਵਾਨਾਂ ਨੂੰ ਵੀ ਵਾਰਨਿੰਗ ਦਿੱਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਕਰਫ਼ਿਊ ਦੀ ਉਲੰਘਣਾ ਨਾ ਕਰਨ। ਥਾਣਾ ਤਲਵੰਡੀ ਸਾਬੋ ਮੁਖੀ ਮਨਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਲੋਕ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ ਤਾਂਕਿ ਆਪਣੇ ਇਲਾਕੇ ਵਿੱਚ ਬਿਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।