ਚੰਡੀਗੜ੍ਹ: ਸੀਟੀਯੂ ਬੱਸਾਂ ਹੋਈਆਂ ਮੁੜ ਤੋਂ ਸ਼ੁਰੂ - corona virus
ਚੰਡੀਗੜ੍ਹ: ਅਨਲੌਕ ਦੇ ਤਹਿਤ ਚੰਡੀਗੜ੍ਹ ਵਿੱਚ ਬੱਸਾਂ ਦੀ ਰਵਾਨਗੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਹਰਿਆਣਾ ਤੇ ਪੰਜਾਬ ਦੇ ਸੀਟੀਯੂ ਬੱਸਾਂ ਚਲਾ ਦਿੱਤੀਆਂ ਗਈਆਂ ਹਨ। ਲਗਭਗ 3 ਮਹੀਨੇ ਬਾਅਦ ਪੰਜਾਬ ਅਤੇ ਹਰਿਆਣਾ ਦੀ ਸਹਿਮਤੀ ਤੋਂ ਬਾਅਦ ਬੱਸਾਂ ਨੂੰ ਦੂਜੇ ਸੂਬੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ। ਹਰਿਆਣਾ ਲਈ ਪੰਜਾਬ ਤੋਂ 7 ਰੂਟਾਂ ਦੀਆਂ ਬੱਸਾਂ ਚਲਾਈਆਂ ਗਈਆਂ ਹਨ। ਯਾਤਰੀਆਂ ਨੂੰ ਬੱਸ ਦੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਬੁਲਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀ ਥਰਮਲ ਸਕ੍ਰੀਨਿੰਗ ਕਰਵਾਈ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੂਰੇ ਸਫ਼ਰ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਰਖਿਆ ਗਿਆ ਹੈ।