ਲਿਬਰੇਸ਼ਨ ਨੇ ਔਰਤਾਂ ਦੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਪਟਿਆਲਾ 'ਚ ਕੀਤਾ ਪ੍ਰਦਰਸ਼ਨ - ਸੀਪੀਆਈ (ਐਮਐਲ) ਲਿਬਰੇਸ਼ਨ
ਪਟਿਆਲਾ: ਪੁੱਡਾ ਗਰਾਊਂਡ ਵਿੱਚ ਵੱਡੀ ਤਦਾਦ ਵਿੱਚ ਪਿੰਡਾਂ ਤੇ ਸ਼ਹਿਰਾਂ ਦੀਆਂ ਗਰੀਬ ਔਰਤਾਂ ਦੇ ਕਰਜ਼ੇ ਮੁਆਫੀ ਨੂੰ ਲੈ ਕੇ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਨੇ ਸਰਕਾਰਾਂ ਅੱਗੇ ਗੁਹਾਰ ਲਗਾਈ ਕਿ ਜੋ ਗਰੀਬ ਘਰਾਂ ਦੀਆਂ ਔਰਤਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਲੋਨ ਦੇਣ ਦੇ ਨਾਮ 'ਤੇ ਵੱਡੇ ਵਿਆਜਾਂ ਵਿੱਚ ਫਸਾ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਗਰੀਬ ਔਰਤਾਂ ਦਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ।