ਖੇਤੀ ਕਾਨੂੰਨਾਂ ਵਿਰੁੱਧ ਅਗਲੀ ਲਾਮਬੰਦੀ ਲਈ ਸੀਪੀਆਈ ਅਤੇ ਹੋਰ ਜਥੇਬੰਦੀਆਂ ਨੇ ਕੀਤੀ ਮੀਟਿੰਗ - mansa news
ਮਾਨਸਾ: ਕਿਸਾਨਾਂ ਦੀ ਹਮਾਇਤ ਨੂੰ ਲੈ ਕੇ ਸੀਪੀਆਈ ਨੇ ਅੱਜ ਬੈਠਕ ਕੀਤੀ। ਬੈਠਕ ਦੌਰਾਨ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ। ਇਸ ਦੇ ਨਾਲ ਹੀ ਪਾਰਟੀ ਨੇ ਇੱਕ ਰੈਜ਼ਲੂਸ਼ਨ ਪਾਸ ਕੀਤਾ ਹੈ ਅਤੇ ਸਰਕਾਰ ਨੂੰ ਜ਼ਿੱਦ ਨਾ ਕਰ ਇੱਕ ਸੁੱਚਜੇ ਢੰਗ ਨਾਲ ਕਿਸਾਨਾਂ ਨਾਲ ਗਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪਰਾਲੀ ਸਾੜਨ ਨੁੂੰ ਲੈ ਕੇ ਕੇਂਦਰ ਵੱਲੋਂ ਬਣਾਏ ਗਏ ਨਵੇਂ ਕਾਨੂੰਨਾਂ ਦੀ ਨਿਖੇਦੀ ਕੀਤੀ ਹੈ, ਇਨ੍ਹਾਂ ਕਾਨੂੰਨਾਂ ਨੂੰ ਸਮੱਸਿਆ ਦਾ ਹਲ ਨਾ ਦੱਸਦਿਆਂ ਸੂਬਾ ਸਰਕਾਰ ਨਾਲ ਮਿਲ ਇਸ ਦਾ ਇੱਕ ਸਹੀ ਢੰਗ ਲੱਭਣ ਦੀ ਅਪੀਲ ਕੀਤੀ ਹੈ।