ਕੋਵਿਡ-19: ਮੈਰੀਟੋਰੀਅਸ ਸਕੂਲ 'ਚ ਕੇਅਰ ਸੈਂਟਰ ਤਿਆਰ, ਰੋਬੋਟ ਪਹੁੰਚਾਏਗਾ ਮਰੀਜ਼ਾਂ ਤੱਕ ਦਵਾਈ - Meritorious School, Amritsar
ਅੰਮ੍ਰਿਤਸਰ: ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਮੈਰੀਟੋਰੀਅਸ ਸਕੂਲ ਵਿੱਚ 1000 ਬਿਸਤਰਿਆਂ ਵਾਲਾ ਸਪੈਸ਼ਲ ਕੋਵਿਡ 19 ਕੇਅਰ ਸੈਂਟਰ ਤਿਆਰ ਕੀਤਾ ਹੈ। ਇਸ ਵਾਰਡ 'ਚ ਉਨ੍ਹਾਂ ਲੋਕਾਂ ਨੂੰ ਲਿਆਂਦਾ ਜਾਵੇਗਾ ਜਿਨ੍ਹਾਂ ਨੂੰ ਗੰਭੀਰ ਦੇਖਭਾਲ ਦੀ ਜ਼ਰੂਰਤ ਨਹੀਂ, ਭਾਵ ਕਿ ਜਿਨ੍ਹਾਂ ਨੂੰ ਕੋਰੋਨਾ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੇਂਦਰ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਕੇਅਰ ਸੈਂਟਰ ਵਿੱਚ ਰੋਬੋਟ ਕਿਸਮ ਦੀ ਟਰਾਲੀ ਲਾਈ ਜਾਏਗੀ ਜੋ ਮਰੀਜ਼ਾਂ ਨੂੰ ਉਨ੍ਹਾਂ ਦੀ ਜ਼ਰੂਰਤ ਵਾਲੀਆਂ ਚੀਜ਼ਾਂ ਨੂੰ ਉਨ੍ਹਾਂ ਕੋਲ ਪਹੁੰਚਾਵੇਗਾ। ਇਹ ਰੋਬੋਟ ਨੰਬਰ ਵਾਲੀ ਟਰਾਲੀ ਰਿਮੋਟ ਰਾਹੀਂ ਮਰੀਜ਼ਾਂ ਦੇ ਕਮਰੇ ਵਿੱਚ ਭੇਜੀ ਜਾਵੇਗੀ ਤੇ ਹਰ ਪਲੰਘ ਦੇ ਨੇੜੇ ਰੁਕੇਗੀ, ਜਿੱਥੋਂ ਮਰੀਜ਼ ਆਪਣਾ ਸਮਾਨ ਲੈ ਕੇ ਸਕਣਗੇ। ਇਸ ਤੋਂ ਬਾਅਦ ਟਰਾਲੀ ਰਿਮੋਟ ਤੋਂ ਬਾਹਰ ਆਵੇਗੀ।