ਕੋਵਿਡ-19: ਇਤਿਹਾਸਿਕ ਨਗਰੀ ਤਲਵੰਡੀ ਸਾਬੋ ਨੂੰ ਪੁਲਿਸ ਨੇ ਕੀਤਾ ਸੀਲ - police
ਤਲਵੰਡੀ ਸਾਬੋ: ਕੋਰੋਨਾ ਵਰਗੀ ਮਹਾਂਮਾਰੀ ਦੇ ਚੱਲਦੇ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਬਚਾਅ ਲਈ ਪ੍ਰਸ਼ਾਸ਼ਨ ਤੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਇਤਿਹਾਸਿਕ ਨਗਰ ਤਲਵੰਡੀ ਸਾਬੋ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਕਣਕ ਦੀ ਵਾਢੀ 'ਚ ਲੱਗੇ ਕਿਸਾਨਾਂ ਤੇ ਖਰੀਦ 'ਚ ਲੱਗੇ ਮੁਲਾਜਮਾਂ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਸ਼ਹਿਰ ਵਿੱਚ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।