ਨਗਰ ਨਿਗਮ ਨੇ SBI ਦੀ ਬ੍ਰਾਂਚ ਨੂੰ ਜੜਿਆ ਤਾਲਾ, ਗਾਹਕਾਂ ‘ਚ ਪੈਸੇ ਤੇ ਖਾਤਿਆਂ ਨੂੰ ਲੈ ਕੇ ਮੱਚਿਆ ਹੜਕੰਪ
ਫਾਜ਼ਿਲਕਾ: ਨਗਰ ਨਿਗਮ ਅਬੋਹਰ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਸੀਲ ਕਰ ਦਿੱਤਾ ਗਿਆ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਕਿ ਬੈਂਕ ਵੱਲੋਂ ਪਿਛਲੇ 38 ਸਾਲ ਤੋਂ ਨਿਗਮ ਦਾ ਕਿਰਾਇਆ ਦੇਣਾ ਸੀ ਜੋ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਨੂੰ ਕਈ ਵਾਰ ਇਸ ਬਾਬਤ ਕਹਿ ਦਿੱਤਾ ਗਿਆ ਸੀ ਪਰ ਹਰ ਵਾਰ ਟਾਲ ਮਟੋਲ ਕਾਰਨ ਕਿਰਾਇਆ ਨਹੀਂ ਦਿੱਤਾ ਗਿਆ, ਜਿਸਦੀ ਕੀਮਤ ਇੱਕ ਕਰੋੜ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਰਟ 'ਚ ਵੀ ਕੇਸ ਚੱਲ ਰਿਹਾ ਹੈ ਪਰ ਬੈਂਕ ਅਧਿਕਾਰੀਆਂ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਜਿਸ ਕਾਰਨ ਨਗਰ ਨਿਗਮ ਵਲੋਂ ਬੈਂਕ ਨੂੰ ਸੀਲ ਕਰ ਦਿੱਤਾ ਗਿਆ।