ਕਰੋਨਾ ਕਾਰਨ ਕਿਸਾਨਾਂ ਦਾ ਹੋ ਰਿਹੈ ਨੁਕਸਾਨ, ਫ਼ਸਲ ਨੂੰ ਖੇਤਾ 'ਚ ਹੀ ਵਾਹੁਣ ਨੂੰ ਮਜਬੂਰ - corona virus
ਲੁਧਿਆਣਾ: ਕੋਰੋਨਾ ਵਾਇਰਸ ਦੀ ਮਾਰ ਹੁਣ ਸਬਜ਼ੀਆਂ 'ਤੇ ਪੈਣ ਲੱਗੀ ਹੈ। ਕਿਸਾਨਾਂ ਵੱਲੋਂ ਲਗਾਈ ਗਈ ਵੱਡੀ ਤਦਾਦ 'ਚ ਸਬਜ਼ੀਆਂ ਖਰਾਬ ਹੋਣ ਲੱਗੀਆਂ ਹਨ, ਖਾਸ ਕਰਕੇ ਗੋਭੀ ਦੀ ਫਸਲ ਨੂੰ ਕੋਈ ਨਹੀਂ ਪੁੱਛ ਰਿਹਾ, ਕਿਉਂਕਿ ਕੋਰੋਨਾ ਵਾਇਰਸ ਕਰਕੇ ਪ੍ਰਸ਼ਾਸਨ ਵੱਲੋਂ ਮੰਡੀਆਂ ਹਫ਼ਤੇ 'ਚ ਕੁਝ ਦਿਨ ਹੀ ਖੋਲ੍ਹੀਆਂ ਜਾਂਦੀਆਂ ਹਨ। ਇਸ ਦੌਰਾਨ ਵੀ ਉਸ ਥਾਂ 'ਤੇ ਇਕੱਠ ਬਹੁਤ ਨਹੀਂ ਹੋਣ ਦਿੱਤਾ ਜਾਂਦਾ ਜਿਸ ਕਰਕੇ ਹੁਣ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਖੜ੍ਹੀ ਸਬਜ਼ੀ ਦੀ ਫਸਲ ਨੁਕਸਾਨੀ ਗਈ ਹੈ, ਕਿਉਂਕਿ ਪਿੰਡਾਂ ਦੇ ਪਿੰਡ ਸੀਲ ਹਨ ਅਤੇ ਸਬਜ਼ੀ ਮੰਡੀਆਂ ਬੰਦ ਨੇ ਅਤੇ ਸ਼ਹਿਰ ਵਿੱਚ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ। ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਆਪਣੀ ਸਬਜ਼ੀਆਂ ਖੇਤਾਂ 'ਚ ਹੀ ਵਾਹੁਣੀ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਲੂ ਦੀ ਫਸਲ ਵੀ ਲਾਈ ਗਈ ਸੀ ਭਾਵੇਂ ਉਹ ਤਾਂ ਫਿਰ ਵੀ ਸਮਾਂ ਰਹਿੰਦਿਆਂ ਵਿੱਕ ਗਈ ਪਰ ਗੋਭੀ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
Last Updated : Apr 8, 2020, 6:48 PM IST