ਕੋਰੋਨਾ ਵਾਇਰਸ ਦਾ ਅਸਰ ਪੰਜਾਬ ਦੇ ਵਪਾਰ ਉੱਤੇ - ਕੋਰੋਨਾ ਵਾਇਰਸ ਦਾ ਅਸਰ ਪੰਜਾਬ ਦੇ ਵਪਾਰ ਉੱਤੇ
ਚੀਨ ਵਿੱਚ ਫੈਲੇ ਵਾਇਰਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਕੋਈ ਵਿਅਕਤੀ ਪ੍ਰਭਾਵਿਤ ਨਹੀਂ ਹੋਇਆ ਹੈ। ਪਰ ਇਸ ਦੇ ਉਲਟ ਵਪਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ। ਜਲੰਧਰ ਵਿੱਚ ਰੋਜ਼ ਲੱਖਾਂ ਰੁਪਏ ਦੇ ਮੋਬਾਈਲ ਦਾ ਕਾਰੋਬਾਰ ਚੱਲਦਾ ਹੈ। ਮੋਬਾਈਲ ਨਵੇਂ ਲੈਣ ਦੇ ਨਾਲ ਨਾਲ ਪੁਰਾਣੇ ਮੋਬਾਈਲਾਂ ਨੂੰ ਠੀਕ ਕਰਨ ਵਿੱਚ ਲੋਕ ਰੋਜ਼ ਲੱਖਾਂ ਰੁਪਏ ਖਰਚ ਦੇ ਹਨ। ਕੋਰੋਨਾ ਵਾਇਰਸ ਕਾਰਨ ਹੁਣ ਮੋਬਾਈਲ ਦਾ ਕਾਰੋਬਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਉਨ੍ਹਾਂ ਦੇ ਵਪਾਰ ਉੱਤੇ ਕਾਫ਼ੀ ਅਸਰ ਹੋਇਆ ਹੈ ਕਿਉਂਕਿ ਮੋਬਾਈਲ ਦਾ ਜ਼ਿਆਦਾਤਰ ਸਮਾਨ ਚੀਨ ਤੋਂ ਹੀ ਆਉਦਾ ਸੀ, ਪਰ ਕੋਰੋਨਾ ਕਾਰਨ ਸਮਾਨ ਮੰਗਵਾਉਣ ਵਿੱਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ।