ਤਲਵੰਡੀ ਸਾਬੋ ਸਬ-ਡਵੀਜ਼ਨਲ ਹਸਪਤਾਲ ਵਿੱਚ ਕੋਰੋਨਾ ਸੈਂਪਲ ਲੈਣ ਦੀ ਹੋਈ ਸ਼ੁਰੂਆਤ - corona virus
ਬਠਿੰਡਾ: ਤਲਵੰਡੀ ਸਾਬੋ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਬ-ਡਵੀਜ਼ਨ ਸਿਵਲ ਹਸਪਤਾਲ 'ਚ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸੈਂਪਲ ਲੈਣ ਦੀ ਅੱਜ ਤੋ ਸ਼ੁਰੂਆਤ ਕੀਤੀ ਗਈ। ਸੈਂਪਲ ਲੈਣ ਲਈ ਹਸਪਤਾਲ 'ਚ ਬਕਾਇਦਾ ਫਲੂ ਕਾਰਨਰ ਬਣਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਹਸਪਤਾਲ 'ਚ ਪੁੱਜ ਕੇ ਕੋਰੋਨਾ ਦੀ ਮੁਫ਼ਤ ਜਾਂਚ ਕਰਵਾ ਸਕਦਾ ਹੈ।