ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵੰਡੀਆਂ ਕੋਰੋਨਾ ਕਿੱਟਾਂ - ਸੇਵਾਦਾਰਾਂ ਨੇ ਵੰਡੀਆਂ
ਸ੍ਰੀ ਮੁਕਤਸਰ ਸਾਹਿਬ: ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੋਰੋਨਾ ਬਚਾਓ ਕਿੱਟਾਂ ਵੰਡੀਆਂ ਗਈਆਂ। ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਅਸੀਂ 73 ਸਥਾਪਨਾ ਦਿਵਸ ਮਨਾ ਰਹੇ ਹਾਂ ਤੇ ਗੁਰੂ ਜੀ ਦਾ ਉਪਦੇਸ਼ ਹੈ ਕਿ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕੰਮ ਕਰੇ। ਇਹਨਾਂ ਕਿੱਟਾਂ ’ਚ ਵਿਟਾਮਿਨ ਸੀ ਸੈਨੇਟਾਈਜ਼ਰ ਮਾਸਕ ਸਾਹ ਲੈਣ ਵਾਲੀ ਮਸ਼ੀਨ ਆਦਿ ਹੋਰ ਕੋਰੋਨਾ ਤੋਂ ਬਚਾਓ ਦਾ ਸਮਾਨ ਹੈ। ਇਸ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ।