Corona Epidemic: ਸਾਬਕਾ ਵਿਧਾਇਕ ਨੇ ਦਿੱਤੇ 10 ਆਕਸੀਜਨ ਕੰਸਨਟ੍ਰੇਟਰ - Former MLA
ਬਠਿੰਡਾ: ਕੋਰੋਨਾ ਮਹਾਂਮਾਰੀ (Corona Epidemic) ਦੌਰਾਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ਼ੋਂ ਤਲਵੰਡੀ ਸਾਬੋ ’ਚ ਕੋਰੋਨਾ ਕੇਅਰ ਸੈਂਟਰ ਦੇ ਨਾਲ-ਨਾਲ ਆਕਸੀਜਨ ਲੰਗਰ ਲਗਾ ਕੇ ਆਕਸੀਜਨ ਮੁਹਈਆ ਕਰਵਾਈ ਜਾ ਰਹੀ ਹੈ।ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲ਼ੋਂ ਨਿੱਜੀ ਤੌਰ ਤੇ ਲੋਕਾਂ ਲਈ 10 ਆਕਸੀਜਨ ਕੰਨਸਟਰੇਟਰਾਂ (Oxygen concentrator) ਦਾ ਪ੍ਰਬੰਧ ਕੀਤਾ ਤਾਂ ਜੋ ਕੋਰੋਨਾ ਮਰੀਜ਼ਾਂ ਜਾਂ ਆਕਸੀਜਨ ਦੀ ਕਮੀ ਵਾਲੇ ਮਰੀਜ਼ਾਂ ਦਾ ਘਰ ਵਿੱਚ ਇਲਾਜ਼ ਹੋ ਸਕੇ। ਸਾਬਕਾ ਵਿਧਾਇਕ ਨੇ ਆਕਸੀਜਨ ਕੰਸਟਰੇਟਰਾਂ (Oxygen concentrator) ਗੁਰਦੁਆਰਾ ਮਸਤੂਆਣਾ ਸਾਹਿਬ (Gurdwara Mastuana Sahib) ਵਿਖੇ ਸਮਾਗਮ ਕਰਕੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਤਾਂ ਜੋ ਲੋੜ ਪੈਣ ’ਤੇ ਲੋਕ ਓਥੋਂ ਮਰੀਜ਼ਾਂ ਦੀ ਵਰਤੋਂ ਲਈ ਆਕਸੀਜਨ ਕੰਸਟਰੇਟਰ (Oxygen concentrator) ਲੈ ਸਕਣ।