ਕੋਰੋਨਾ ਦੇ ਡਰ ਤੋਂ ਲੋਕਾਂ ਨੇ ਘਰ 'ਚ ਹੀ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ - Temple Phagwara
ਕਪੂਰਥਲਾ: ਹਿੰਦੂ ਧਰਮ ਦਾ ਬਹੁਤ ਵੱਡਾ ਤਿਉਹਾਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਨੇ ਇਸ ਤਿਉਹਾਰ ਨੂੰ ਫਿੱਕਾ ਕਰਕੇ ਰੱਖ ਦਿੱਤਾ ਹੈ। ਹਾਲਾਂਕਿ ਮੰਦਰ ਕਮੇਟੀਆਂ ਨੇ ਮੰਦਰਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾਇਆ ਹੈ। ਪ੍ਰਬੰਧਕਾਂ ਨੇ ਮੰਦਰ ਜਾਣ ਲਈ ਸਮਾਜਿਕ ਦੂਰੀ ਦੀ ਪਾਲਣਾ ਅਤੇ ਸੈਨੇਟਾਈਜ਼ਰ ਦੀ ਵਿਵਸਥਾ ਕੀਤੀ ਹੋਈ ਹੈ ਪਰ ਫਿਰ ਵੀ ਲੋਕ ਮੰਦਰ ਜਾਣ ਤੋਂ ਡਰਦੇ ਹੋਏ ਨਜ਼ਰ ਆਏ। ਬਹੁਤ ਘੱਟ ਸੰਖਿਆ ਦੇ ਵਿੱਚ ਮੰਦਰਾਂ ਦੇ ਵਿੱਚ ਲੋਕਾਂ ਦੀ ਹਾਜ਼ਰੀ ਦੇਖਣ ਨੂੰ ਮਿਲੀ।