ਰੂਪਨਗਰ: ਹਫ਼ਤੇ ਦੇ 7 ਦਿਨ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ - Allow shops to open all days
ਰੋਪੜ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਲਗਾਤਾਰ ਭਾਰਤ ਵਿੱਚ ਲੌਕਡਾਊਨ ਜਾਰੀ ਹੈ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਬਾਜ਼ਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਰੋਟੇਸ਼ਨ ਦੇ ਵਿੱਚ ਇੱਕ ਦੁਕਾਨ ਹਫ਼ਤੇ ਵਿੱਚ ਕੇਵਲ ਦੋ ਦਿਨ ਹੀ ਖੁੱਲ੍ਹਦੀ ਹੈ। ਪੰਜਾਬ ਦੇ ਵਿੱਚ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਜਿਹੇ ਵਿੱਚ ਜਨਤਾ ਪੱਖੇ ਕੂਲਰ ਏਅਰਕੰਡੀਸ਼ਨ ਆਦਿ ਦਾ ਇਸਤੇਮਾਲ ਕਰਦੀ ਹੈ ਪਰ ਕਰਫਿਊ ਦੇ ਚਲਦਿਆਂ ਲਗਾਤਾਰ ਦੁਕਾਨਾਂ ਬੰਦ ਹਨ। ਇਸ ਕਾਰਨ ਸਾਮਾਨ ਵੇਚਣ ਵਾਲੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਹਫ਼ਤੇ ਵਿੱਚ ਕੇਵਲ ਦੋ ਦਿਨ ਹੀ ਦੁਕਾਨ ਖੋਲ੍ਹਣ ਦੀ ਢਿੱਲ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਸਥਾਨਕ ਦੁਕਾਨਦਾਰ ਨੇ ਦੱਸਿਆ ਕਿ ਜੋ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਫ਼ਤੇ ਵਿੱਚ 2 ਦਿਨ ਦੁਕਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਉਸ ਨੂੰ ਬਦਲ ਕੇ ਹਫ਼ਤੇ ਦੇ ਸੱਤ ਦੇ ਸੱਤ ਦਿਨ ਕੀਤੀ ਜਾਵੇ।