ਕ੍ਰਿਕਟਰ ਹਰਭਜਨ ਸਿੰਘ ਦੇ ਟਵੀਟ 'ਤੇ ਮਚਿਆ ਬਵਾਲ - ਜਨਮਾਸ਼ਟਮੀ
ਜਲੰਧਰ: ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਪੂਰੇ ਦੇਸ਼ ਭਰ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉੱਥੇ ਹੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਨਮ ਅਸ਼ਟਮੀ ਦੇ ਮੌਕੇ ਵਧਾਈ ਦਿੰਦੇ ਹੋਏ ਲੋਕਾਂ ਨੂੰ ਟਰੋਲ ਦਾ ਪਾਤਰ ਬਣ ਰਹੇ ਹਨ। ਦਰਅਸਲ ਭੱਜੀ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਤਸਵੀਰ ਦੀ ਜਗ੍ਹਾਂ ਭਗਵਾਨ ਕਾਰਤੀਕੇ ਦੀ ਤਸਵੀਰ ਲਗਾ ਕੇ ਜਨਮ ਅਸ਼ਟਮੀ ਦੀ ਸ਼ੁੱਭਕਾਮਨਾਵਾਂ ਦਿੱਤੀ ਗਈ ਹੈ, ਜਿਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਭੱਜੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕਾਂ ਨੇ ਟਵਿੱਟਰ ਅਕਾਊਂਟ 'ਤੇ ਭੱਜੀ ਨੂੰ ਘੱਟ ਜਾਣਕਾਰੀ ਹੋਣ ਦੀ ਗੱਲ ਕਹਿਣ ਦੇ ਨਾਲ-ਨਾਲ ਕਈ ਹੋਰ ਕੁਮੈਂਟਸ ਵੀ ਕੀਤੇ ਹਨ। ਇਸ ਬਾਰੇ ਜਲੰਧਰ ਹਿੰਦੂ ਸਮਾਜ ਤੋਂ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭੱਜੀ ਨੇ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜੋ ਤਸਵੀਰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਹੈ। ਉਹ ਭਗਵਾਨ ਕਾਰਤੀਕੇ ਦੀ ਤਸਵੀਰ ਹੈ, ਜਿਸ ਨਾਲ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਕਾਫੀ ਠੇਸ ਪਹੁੰਚੀ ਹੈ।