ਡੰਪਿੰਗ ਗਰਾਊਂਡ ਵਿੱਚ ਲੱਗੀ ਅੱਗ ਤੇ ਤਿੰਨ ਦਿਨ ਬਾਅਦ ਪਾਇਆ ਗਿਆ ਮੁਕੰਮਲ ਕਾਬੂ - fire in dumping ground
ਚੰਡੀਗੜ੍ਹ: ਤਿੰਨ ਦਿਨ ਪਹਿਲਾਂ ਡੰਪਿੰਗ ਗਰਾਊਂਡ 'ਚ ਕੂੜੇ ਨੂੰ ਅੱਗ ਲੱਗ ਗਈ ਸੀ ਤੇ ਉਹ ਇੰਨੀ ਭਿਆਨਕ ਸੀ ਕਿ ਉਸ 'ਤੇ 3 ਦਿਨ ਬਾਅਦ ਕਾਬੂ ਪਾਇਆ ਗਿਆ। ਦੇਰ ਰਾਤ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਸ਼ੱਕਤ ਕਰ ਰਹੀਆਂ ਸੀ। 20 ਤੋਂ ਵੱਧ ਗੱਡੀਆਂ ਨੇ ਪਾਣੀ ਪਾ ਕੇ ਅੱਗ ਤੇ ਕਾਬੂ ਪਾਇਆ ਜਿਸ ਤੋਂ ਬਾਅਦ ਲਗਾਤਾਰ ਕੂੜੇ 'ਚੋਂ ਧੂਆਂ ਉੱਠਣਾ ਜਾਰੀ ਸੀ। ਪਾਣੀ ਦੇ ਨਾਲ ਮਿੱਟੀ ਦੇ ਟਿੱਪਰ ਵੀ ਪਾਏ ਗਏ ਜਿਸ ਤੋਂ ਬਾਅਦ ਮੁਕੰਮਲ ਤੌਰ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਇਸ ਦੇ ਨਾਲ ਆਸ ਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।