ਫ਼ਤਹਿ ਮਾਰਚ: ਸ਼ਹੀਦ ਕਿਸਾਨਾਂ ਨੂੰ ਕੀਤਾ ਕੋਟਿ ਕੋਟਿ ਨਮਨ - ਇੱਕ ਫ਼ਤਹਿ ਮਾਰਚ ਕੱਢਿਆ
ਜਲੰਧਰ: ਫਗਵਾੜਾ ਵਿਖੇ ਕਿਸਾਨਾਂ ਨੇ ਫ਼ਤਿਹ ਮਾਰਚ ਕੱਢੀ। ਜਿਸਦੇ ਚੱਲਦਿਆਂ ਉਨ੍ਹਾਂ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਕੋਟਿ ਕੋਟਿ ਨਮਨ ਵੀ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਜੀ ਨੇ ਦੱਸਿਆ ਹੈ ਕਿ ਕਿਸਾਨ ਲੰਮੇ ਚਿਰ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਰੂਹਾਂ 'ਤੇ ਬੈਠੇ ਹੋਏ ਸਨ। ਉਹਨਾਂ ਕਿਹਾ ਕਿ ਉਹ ਤਕਰੀਬਨ 378 ਦਿਨ ਚੱਲੇ ਅੰਦੋਲਨ ਵਿੱਚ 700 ਦੇ ਕਰੀਬ ਕਿਸਾਨ ਵੀ ਸ਼ਹੀਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਇੱਕ ਸੰਘਰਸ਼ ਹੈ ਜੋ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹੋ ਜਿਹਾ ਸੰਘਰਸ਼ ਕਦੀ ਵੀ ਨਹੀਂ ਹੋਇਆ ਸੀ। ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਕਿ ਹਰਿਆਣਾ, ਯੂਪੀ, ਉੱਤਰਾਖੰਡ ਅਤੇ ਹੋਰ ਵੱਖ ਵੱਖ ਰਾਜਾਂ ਤੋਂ ਸਮਰਥਨ ਮਿਲਿਆ। ਜਿਸ ਕਾਰਨ ਇਹ ਸੰਘਰਸ਼ ਸਫ਼ਲ ਹੋਇਆ ਹੈ ਅਤੇ ਉਸੇ ਜਿੱਤ ਦੀ ਖੁਸ਼ੀ ਵਿਚ ਅੱਜ ਉਨ੍ਹਾਂ ਨੇ ਇੱਕ ਫ਼ਤਹਿ ਮਾਰਚ ਕੱਢਿਆ।